06/07/2025
ਠੱ/ਗ ਕਾਰ ਡੀਲਰਾਂ ਦੀਆਂ ਨਿਸ਼ਾਨੀਆਂ
1.ਤੁਹਾਡੇ ਨਾਲ ਆਏ ਮਿਸਤਰੀ ਨਾਲ ਇੱਕਲੇ ਗੱਲ ਕਰਨਾ
2.ਇਹ ਦਸਣਾ ਅਸੀਂ ਕਿੰਨੇ ਪੁਰਾਣੇ ਅਤੇ ਕਿੰਨੇ ਅਮੀਰ ਹਾਂ
3. ਬਿਨਾ ਹਾਸੇ ਵਾਲੀ ਨਿੱਕੀ ਨਿੱਕੀ ਗੱਲ ਤੇ ਹੱਸਣਾ
4. ਤੁਹਾਡੇ ਸਾਹਮਣੇ ਕਾਲ ਤੇ ਉਸ ਗੱਡੀ ਦੇ ਸੌਦੇ ਦੀ ਗੱਲ ਚਲਾਉਣੀ ਜਿਸ ਨੂੰ ਤੁਸੀਂ ਪਸੰਦ ਕੀਤਾ ਹੁੰਦਾ
5.ਸਰਕਾਰੇ ਦਰਬਾਰੇ ਦੀ ਪਹੁੰਚ ਦਿਖਾਉਣ ਲਈ ਦਫ਼ਤਰ ਵਿੱਚ ਮੰਤਰੀਆਂ ਸੰਤਰੀਆਂ ਨਾਲ ਹੱਥ ਮਿਲਾਕੇ ਫੋਟੋਆਂ ਟੰਗਣੀਆਂ
6. ਤੁਹਾਡੇ ਪਿੰਡ ਰਿਸਤੇਦਾਰੀਆਂ ਗਿਣਾਈ ਜਾਣੀਆਂ
7. ਤੁਹਾਡੀ ਸ਼ਿਫਤ ਤੁਹਾਡੇ ਮੂੰਹ ਤੇ ਕਰਨੀ ਤੇ ਨਾਲ ਆਏ ਤੁਹਾਡੇ ਦੋਸਤਾਂ ਨੂੰ ਤੁਹਾਡੇ ਨਾਲੋਂ ਨੀਵਾਂ ਦਿਖਾਕੇ ਤੁਹਾਡੀ ਚਮਚਾਗਿਰੀ ਕਰਨੀ
8. ਜਦੋਂ ਕਾਰ ਦਾ ਸੌਦਾ ਹੁੰਦਾ ਨਾ ਦਿਖਾਈ ਦੇਵੇ ਤਾਂ ਲੜਨ ਨੂੰ ਪੈਣਾ
9. ਤੁਹਾਨੂੰ ਇਹ ਭਰੋਸਾ ਦਵਾਉਣਾ ਕਿ ਗੱਡੀ ਜਿੰਨੇ ਦੀ ਤੁਸੀਂ ਖਰੀਦ ਰਹੇ ਹੋ ਇਹ ਉਸਤੋਂ ਵੀ ਮਹਿੰਗੀ ਵਿਕ ਜਾਵੇਗੀ ਜੇਕਰ ਸਾਲ ਬਾਅਦ ਵੀ ਵੇਚੋ
10. ਤੁਹਾਨੂੰ ਜਾਣ ਬੁਝਕੇ ਕਾਰ ਦਿਖਾਉਣ ਵਿੱਚ ਦੇਰੀ ਕਰਨੀ ਇਹ ਕਹਿਕੇ ਕਿ ਕਾਰ ਆ ਰਹੀ ਹੈ ਤਾਂਕੀ ਤੁਸੀਂ ਅੱਗੇ ਹੋਰ ਕਾਰ ਦੇਖਣ ਜਾਓਗੇ ਨਾ ਰਹੋ ।
ਸਤਰਕ ਰਹੋ ਤੇ ਠੱ/ਗ ਡੀਲਰਾਂ ਨੂੰ ਕਹੋ ਨਾ copy fauji longowal