07/02/2019
ਇਕ ਕਹਾਣੀ ਸੁਣੀ ਹੈ ਮੈ ! ਇਕ ਸ਼ਹਿਰ ਵਿਚ ਇਕ ਨਵੀ ਦੁਕਾਨ ਖੁਲ੍ਹੀ ! ਜਿਥੇ ਕੋਈ ਵੀ ਨੌਜਵਾਨ ਜਾ ਕੇ ਆਪਣੇ ਲਈ ਇਕ ਯੋਗ ਪਤਨੀ ਲੱਭ ਸਕਦਾ ਸੀ ! ਇਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ! ਦੁਕਾਨ ਦੇ ਅੰਦਰ ਉਸ ਨੂੰ ਦੋ ਦਰਵਾਜ਼ੇ ਮਿਲੇ ! ਇਕ ਦਰਵਾਜ਼ੇ ਤੇ ਲਿਖਿਆ ਸੀ , ਜਵਾਨ ਪਤਨੀ , ਅਤੇ ਦੂਜੇ ਦਰਵਾਜ਼ੇ ਤੇ ਲਿਖਿਆ ਸੀ , ਜਿਆਦਾ ਉਮਰ ਵਾਲੀ ਪਤਨੀ ! ਨੋਜਵਾਨ ਨੇ ਪਹਿਲੇ ਦਰਵਾਜ਼ੇ ਤੇ ਧੱਕਾ ਲਗਾਇਆ ਅਤੇ ਅੰਦਰ ਪਹੁੰਚਿਆ! ਫਿਰ ਉਸ ਨੂੰ ਦੋ ਦਰਵਾਜ਼ੇ ਮਿਲੇ ! ਪਤਨੀ ਵਗੈਰਾ ਕੁਝ ਨਾ ਮਿਲੀ ! ਫਿਰ ਦੋ ਦਰਵਾਜ਼ੇ , ਪਹਿਲੇ ਤੇ ਲਿਖਿਆ ਸੀ , ਸੁੰਦਰ, ਦੂਜੇ ਤੇ ਲਿਖਿਆ ਸੀ ਸੁਧਾਰਨ! ! ਨੌਜਵਾਨ ਨੇ ਪਹਿਲੇ ਦਰਵਾਜ਼ੇ ਤੇ ਪਰਵੇਸ਼ ਕੀਤਾ , ਨਾ ਉਥੇ ਕੋਈ ਸੁੰਦਰ ਸੀ , ਨਾ ਕੋਈ ਸਧਾਰਨ, ਉੱਥੇ ਕੁਝ ਹੈ ਹੀ ਨਹੀ ਸੀ ! ਸਾਹਮਣੇ ਫਿਰ ਦੋ ਦਰਵਾਜ਼ੇ ਮਿਲੇ , ਜਿਨ੍ਹਾਂ ਤੇ ਲਿਖਿਆ ਸੀ , ਚੰਗਾ ਖਾਣਾ ਬਣਾਉਣ ਵਾਲੀ ਅਤੇ ਖਾਣਾ ਨਾ ਬਣਾਉਣ ਵਾਲੀ ! ਨੌਜਵਾਨ ਨੇ ਫਿਰ ਪਹਿਲਾਂ ਦਰਵਾਜਾ ਚੁਣਿਆ, ਸੁਭਾਵਕ ਤੁਸੀ ਵੀ ਇਹੀ ਕਰਦੇ ! ਉਸ ਦੇ ਸਾਹਮਣੇ ਫਿਰ ਦੋ ਦਰਵਾਜ਼ੇ ਆਏ, ਉਹਨਾ ਤੇ ਲਿਖਿਆ ਸੀ, ਦਾਜ ਲਿਆਉਣ ਵਾਲੀ ਅਤੇ ਦਾਜ ਨਾ ਲਿਆਉਣ ਵਾਲੀ ! ਨੌਜਵਾਨ ਨੇ ਫਿਰ ਦੂਜਾ ਦਰਵਾਜਾ ਚੁਣਿਆ, ਠੀਕ ਹਿਸਾਬ ਨਾਲ ਚਲਿਆ, ਸਮਝਦਾਰੀ ਨਾਲ ਚਲਿਆ! ਪਰੰਤੂ ਇਸ ਵਾਰ ਉਸ ਦੇ ਸਾਹਮਣੇ ਇਕ ਦਰਪਣ ਲੱਗਿਆਂ ਸੀ , ਅਤੇ ਉਸ ਤੇ ਲਿਖਿਆ ਹੋਇਆਂ ਸੀ , ਤੁਸੀ ਬਹੁਤ ਜਿਆਦਾ ਗੁਣਾ ਦੇ ਚਾਹਵਾਨ ਹੋ ! ਸਮਾਂ ਆ ਗਿਆ ਹੈ ਕਿ ਤੁਸੀਂ ਇਕ ਵਾਰ ਆਪਣਾ ਚਿਹਰਾ ਵੀ ਦੇਖ ਲਵੋ !
ਇੰਝ ਹੀ ਜਿੰਦਗੀ ਹੈ , ਚਾਹ, ਚਾਹ, ਚਾਹ. ! ਦਰਵਾਜੇਆ ਦੀ ਟਟੋਲ! ਭੁੱਲ ਹੀ ਗਿਆ , ਆਪਣਾ ਚਿਹਰਾ ਦੇਖਣਾ ਹੀ ਭੁੱਲ ਗਿਆ! ਜਿਸ ਨੇ ਆਪਣਾ ਚਿਹਰਾ ਦੇਖਿਆ, ਉਸ ਦੀ ਚਾਹ ਗਿਰੀ ! ਜੋ ਚਾਹ ਨਾਲ ਚਲਿਆ, ਉਹ ਹੋਲੀ-ਹੋਲੀ ਆਪਣੇ ਚਿਹਰੇ ਨੂੰ ਹੀ ਭੁੱਲ ਗਿਆ ! ਜਿਸ ਨੇ ਚਾਹ ਦਾ ਸਹਾਰਾ ਫੜ ਲਿਆ, ਇਕ ਚਾਹ ਦੂਜੀ ਚਾਹ ਵਿੱਚ ਲੈ ਗਈ, ਹਰ ਦਰਵਾਜਾ ਦੂਜੇ ਦਰਵਾਜ਼ੇ ਤੇ ਲੈ ਗਿਆ, ਕੋਈ ਨਹੀ ਮਿਲੇਆ! ਹਾ ਹਰ ਦਰਵਾਜ਼ੇ ਤੇ ਉਮੀਦ ਲੱਗੀ ਹੈ ਕਿ ਹੋਰ ਦਰਵਾਜ਼ੇ ਹਨ' ! ਉਮੀਦ ਲੱਗੀ ਹੈ , ਆਸ਼ ਬੱਝੀ ਹੈ ! ਫਿਰ ਸੁਪਨਾ ਦੇਖਿਆਂ ! ਲੇਕਿਨ ਖਾਲੀ ਹੀ ਰਹੇ ! ਹੁਣ ਸਮਾਂ ਆ ਗਿਆ, ਤੁਸੀਂ ਵੀ ਦਰਪਣ ਦੇ ਸਾਹਮਣੇ ਖੜੇ ਹੋ ਕੇ ਦੇਖੋ ! ਆਪਣੇ ਆਪ ਨੂੰ ਪਹਿਚਾਣੋ !
ਜਿਸ ਨੇ ਆਪਣੇ ਆਪ ਨੂੰ ਪਹਿਚਾਣਿਆ ਉਹ ਸੰਸਾਰ ਤੋ ਫਿਰ ਕੁਝ ਵੀ ਨਹੀ ਮੰਗਦਾ ! ਕਿਉਕਿ ਇਥੇ ਕੁਝ ਮੰਗਣ ਯੋਗ ਹੈ ਹੀ ਨਹੀ ! ਜਿਸ ਨੇ ਆਪਣੇ ਨੂੰ ਪਹਿਚਾਣਿਆ, ਉਸ ਨੂੰ ਸਭ ਮਿਲ ਜਾਦਾ ਹੈ , ਜੋ ਮੰਗਿਆਂ ਸੀ ਜਾ ਨਹੀ ਮੰਗਿਆਂ ਸੀ ! ਅਤੇ ਜੋ ਮੰਗਦਾ ਹੀ ਚਲਿਆ ਜਾਦਾ ਹੈ , ਉਸ ਨੂੰ ਕੁਝ ਵੀ ਨਹੀ ਮਿਲਦਾ ਹੈ !