22/10/2025
ਸ਼ਵਕਰਮਾ ਕੌਣ ਸੀ ?
ਵਿਸ਼ਵਕਰਮਾ ਜਿਸ ਦੀ ਪੂਜਾ ਮਿਸਤਰੀ ਵੀਰ ਕਰਦੇ ਹਨ, ਖਾਸ ਕਰਕੇ ਦਿਵਾਲੀ ਤੋਂ ਅਗਲੇ ਦਿਨ ਇਸ ਦੀ ਪੂਜਾ ਹੁੰਦੀ ਹੈ। ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਇਸ ਦੀ ਪੂਜਾ ਦਾ ਦਿਨ ਭਾਦੋ ਦੀ ਸੰਕ੍ਰਾਂਤਿ ਹੈ। ਅਜ ਕਲ ਇਸ ਦੇ ਮੰਦਰ ਵੀ ਬਣੇ ਹੋਏ ਹਨ। ਤੁਸੀਂ ਆਮ ਹੀ ਮਿਸ਼ਤਰੀ ਵੀਰਾਂ ਦੀਆਂ ਦੁਕਾਨਾਂ ਵਿੱਚ ਵਿਸ਼ਵਕਰਮਾ ਦੀਆਂ ਫੋਟੋ ਲਗੀਆਂ ਦੇਖੀਂਆ ਹੋਣਗੀਆਂ। ਕਈ ਵੀਰ ਦਾ ਆਪਣੀਆਂ ਵਰਕਸ਼ਾਪਾਂ ਦਾ ਨਾਮ ਵੀ ਵਿਸ਼ਵਕਰਮਾ ਦੇ ਨਾਮ 'ਤੇ ਹੀ ਰਖਦੇ ਹਨ। ਇਹ ਸਭ ਕੁਝ ਦੇਖ ਕੇ ਮਨ ਵਿਚ ਉਤ੍ਕ੍ਸਤਾ ਹੋਈ ਵਿਸ਼ਵਕਰਮਾ ਬਾਰੇ ਜਾਣਕਾਰੀ ਲੈਣ ਦੀ, ਕਿ ਇਹ ਵਿਸ਼ਵਕਰਮਾ ਕੌਣ ਸੀ ? ਇਸ ਦਾ ਸਿੱਖਾਂ ਨਾਲ ਕੀ ਸਬੰਧ ਹੈ ਜਾਂ ਸੀ ?
ਇਸ ਵਾਸਤੇ ਕਾਫੀ ਖੋਜ ਕਰਨ ਤੇ ਜੋ ਗੱਲ ਸਾਹਮਣੇ ਆਈ ਹੈ ਓਹ ਇਸ ਪ੍ਰਕਾਰ ਹੈ, ਕਿ ਰਿਗਦੇਵ ਦੇ ਦੋ ਮੰਤਰਾਂ ਵਿਚ ਵਿਸ਼ਵਕਰਮਾ ਦਾ ਵਰਣਨ ਹੈ, ਕਿ ਇਸ ਦੇ ਹਰ ਪਾਸੇ ਮੁਹ ਬਾਹਾਂ ਤੇ ਪੈਰ ਹਨ। ਸੰਸਾਰ ਰਚਣ ਵੇਲੇ ਇਹ ਬਾਹਾਂ ਤੋ ਕੰਮ ਲੈਂਦਾ ਹੈ ਅਤੇ ਇਸ ਨੂੰ ਸਾਰੇ ਦੇਵਤਿਆਂ ਦਾ ਚੀਫ਼ ਇੰਜੀਨੀਅਰ ਦਸਿਆ ਹੈ, ਕਿ ਇਹੀ ਦੇਵਤਿਆਂ ਦੇ ਘਰ ਬਣਾਉਂਦਾ ਸੀ। ਪਰ ਗੁਰਬਾਣੀ ਤਾਂ ਆਖਦੀ ਹੈ ਕਿ " ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ " ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫੇਰ ਇਹ ਵਿਸ਼ਵਕਰਮਾ ਨੇ ਕੀ ਬਣਾਇਆ ਹੈ? ਮਹਾਭਾਰਤ ਵਿਚ ਇਸ ਦੀ ਬਾਬਤ ਲਿਖਿਆ ਹੋਇਆ ਹੈ ਇਹ ਦੇਵਤਿਆਂ ਦੇ ਗਹਿਣੇ ਅਤੇ ਰੱਥ ਬਣਾਉਂਦਾ ਹੁੰਦਾ ਸੀ ਅਤੇ ਇਸ ਦੇ ਹੁਨਰ ਨਾਲ ਪ੍ਰਿਥਵੀ ਖੜੀ ਹੈ। ਪਰ ਹਿੰਦੁਆ ਦੇ ਇਕ ਹੋਰ ਗਰੰਥ ਰਾਮਾਇਣ ਵਿਚ ਲਿਖਿਆ ਹੈ ਕਿ ਵਿਸ਼ਵਕਰਮਾ ਅਠਵੇਂ ਵਾਸੁ ਪ੍ਰਭਾਸ ਦੀ ਪੁਤਰੀ ਲਾਵਨਮਤੀ ਦੇ ਪੇਟੋਂ ਹੋਇਆ। ਵਿਸ਼ਵਕਰਮਾ ਦੀ ਬੇਟੀ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਸੀ।
ਹੁਣ ਇਥੇ ਸਵਾਲ ਇਹ ਉਠਦਾ ਹੈ ਕਿ ਸੂਰਜ ਕਿਹੜਾ ਕੋਈ ਇਨਸਾਨ ਹੈ, ਜਿਸ ਦਾ ਵਿਆਹ ਹੋ ਸਕਦਾ ਹੈ। ਫੇਰ ਅੱਗੇ ਲਿਖਿਆ ਹੈ ਕਿ ਵਿਸ਼ਵਕਰਮਾ ਦੇ ਬੇਟੀ ਸੰਜਨਾ ਸੂਰਜ ਦਾ ਤਪ (ਗਰਮੀ) ਨਾ ਸਹਾਰ ਸਕੀ ਅਤੇ ਇਸ ਤੋਂ ਗੁੱਸੇ ਵਿਚ ਆਕੇ ਵਿਸ਼ਕਰਮਾ ਨੇ ਸੂਰਜ ਨੂੰ ਖਰਾਦ 'ਤੇ ਚਾੜ ਲਿਆ ... ਹੁਣ ਫੇਰ ਸਵਾਲ ਪੈਦਾ ਇਹ ਹੁੰਦਾ ਹੈ, ਕਿ ਇਨੇ ਵੱਡੇ ਸੂਰਜ ਨੂੰ ਜਿਹੜੇ ਖਰਾਦ 'ਤੇ ਚੜਾਇਆ ਗਿਆ, ਓਹ ਖਰਾਦ ਕਿੱਥੇ ਫ਼ਿੱਟ ਕੀਤਾ ਹੋਵੇਗਾ। ਦੂਜਾ ਸੂਰਜ ਦੀ ਇਨੀ ਗਰਮੀ ਹੈ, ਜਿਸ ਦੇ ਨੇੜੇ ਤੇੜੇ ਕੋਈ ਨਹੀਂ ਜਾ ਸਕਦਾ ਅਤੇ ਨਾ ਜਾ ਸਕਿਆ ਹੈ, ਕੀ ਇਨੀ ਗਰਮੀ ਨਾਲ ਖਰਾਦ ਪਿਘਲਿਆ ਨਹੀਂ? ਫੇਰ ਅੱਗੇ ਕਹਿੰਦੇ ਵਿਸ਼ਵਕਰਮਾ ਨੇ ਸੂਰਜ ਦਾ ਅਠਵਾਂ ਭਾਗ ਛਿੱਲ ਦਿੱਤਾ, ਜਿਸ ਨਾਲ ਸੂਰਜ ਦੀ ਤਪਸ਼ ਘੱਟ ਹੋ ਗਈ। ਫੇਰ ਇਸ ਸੂਰਜ ਦੇ ਇਸ ਛਿਲਕੇ ਨਾਲ ਵਿਸ਼ਵਕਰਮਾ ਨੇ ਵਿਸ਼ਨੂ ਦਾ ਚਕ੍ਰ, ਸ਼ਿਵ ਦਾ ਤਿਰ੍ਸ਼ੂਲ ਅਤੇ ਹੋਰ ਦੇਵਤਿਆਂ ਦੇ ਸ਼ਸ਼ਤਰ ਬਣਾਏ।
ਹੁਣ ਅੰਦਾਜ਼ਾ ਲਗਾਓ ਕਿ ਇਹਨਾ ਦੋਨਾਂ ਹਿੰਦੂ ਗ੍ਰੰਥ ਵਿੱਚ ਵੀ ਅਲਗ ਅਲਗ ਵਿਚਾਰ ਨੇ ਇਸ ਬਾਰੇ। ਇਸ ਦਾ ਵਰਣਨ ਸਿਰਫ ਹਿੰਦੂ ਗ੍ਰੰਥਾਂ ਵਿਚ ਹੈ, ਜੋ ਕਿ ਪੜਨ ਤੋਂ ਪਤਾ ਲਗਦਾ ਹੈ ਕਿ ਇਹ ਸਿਰਫ ਮਿਥਿਹਾਸ ਹੈ। ਪਰ ਜਿਹੜੇ ਮਿਸ਼ਤਰੀ ਵੀਰ ਨੇ, ਇਹ ਸਭ ਸਿੱਖ ਨੇ ਅਤੇ ਇਹ ਆਪਣਾ ਵਿਸ਼ਵਾਸ ਗੁਰੂ ਗਰੰਥ ਸਾਹਿਬ ਵਿਚ ਵੀ ਰਖਦੇ ਹਨ ਅਤੇ ਇਕ ਪਾਸੇ ਇਹ ਵਿਸ਼ਵਕਰਮਾ ਦੀ ਫੋਟੋ ਦੀ ਪੂਜਾ ਕਰਦੇ ਹਨ। ਓਹਨਾ ਦੀ ਸੋਚ ਹੈ ਕਿ ਜੋ ਔਜਾਰ ਬਣਾਏ ਹਨ ਇਹ