30/03/2022
ਚੰਡੀਗੜ੍ਹ
ਪੰਜਾਬੀਆਂ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ ਪੰਜਾਬ ਦਾ ਹੈ। ਭਾਰਤ ਦੀ ਸਰਕਾਰ ਵੱਲੋਂ ਪੰਜਾਬ ਤੋਂ ਚੰਡੀਗੜ੍ਹ ਪੱਕੇ ਤੌਰ ਤੇ ਖੋਹਣ ਲਈ ਚੰਡੀਗੜ੍ਹ ਦੀਆਂ ਨੌਕਰੀਆਂ ਨੂੰ ਕੇਂਦਰ ਦੀ ਸਰਕਾਰ ਦੇ ਅਧੀਨ ਲੈ ਆਉਣਾ ਬਹੁਤ ਮੰਦਭਾਗਾ ਅਤੇ ਅਤਿ ਦੁਖਦਾਈ ਹੈ।
ਇਸ ਸਮੇਂ ਲੋੜ ਹੈ ਕਿ ਪੰਜਾਬ ਦੇ ਲੋਕ ਲਾਮਬੰਦ ਹੋ ਕੇ ਆਪਣੇ ਇਲਾਕੇ ਦੇ ਸਾਰੇ ਸਿਆਸਤਦਾਨਾਂ ਨੂੰ ਪੰਜਾਬ ਦੇ ਹੱਕਾਂ ਲਈ ਖੜਨ ਲਈ ਜ਼ੋਰ ਪਾਉਣ।
ਖ਼ਾਸ ਤੌਰ ਤੇ ਭਾਰਤ ਦੀ ਸੰਸਦ ਵਿੱਚ ਪੰਜਾਬ ਤੋਂ ਗਏ ਲੋਕ ਸਭਾ ਅਤੇ ਪੰਜਾਬ ਦੇ ਖਾਤੇ ਵਿੱਚੋਂ ਗਏ ਪੁਰਾਣੇ ਅਤੇ ਨਵੇਂ ਰਾਜ ਸਭਾ ਮੈਂਬਰ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੇ ਹੋ ਰਹੇ ਵਰਤਾਰੇ ਵਿਰੁੱਧ ਸੰਸਦ ਵਿੱਚ ਜ਼ੋਰਦਾਰ ਤਰੀਕੇ ਨਾਲ ਆਵਾਜ ਜ਼ਰੂਰ ਚੁੱਕਣ। ਇਹਨਾਂ ਸੰਸਦ ਦੇ ਮੈਂਬਰਾਂ ਵੱਲੋਂ ਅਗਰ ਇਸ ਮੁੱਦੇ ਤੇ ਚੁੱਪ ਰੱਖੀ ਗਈ ਤਾਂ ਇਤਿਹਾਸ ਉਹਨਾਂ ਨੂੰ ਕਦੀ ਮਾਫ਼ ਨਹੀਂ ਕਰੇਗਾ।
ਇਸ post ਵਿੱਚ ਸਾਂਝੀ ਕੀਤੀ ਤਸਵੀਰ ਸੰਨ 1950- 1953 ਵਿੱਚ Pierre Jeanneret ਵੱਲੋਂ ਚੰਡੀਗੜ੍ਹ ਬਣਨ ਅਤੇ ਪੰਜਾਬ ਦੇ ਪਿੰਡਾਂ ਨੂੰ ਉਜਾੜਨ ਤੋਂ ਪਹਿਲਾਂ ਲਈ ਗਈ ਸੀ। ਜੋ ਅਸੀਂ ਹੇਠਾਂ ਦਿੱਤੀ website ਤੋਂ ਲਈ ਹੈ।
https://www.cca.qc.ca/en/articles/issues/5/journeys-and-translation/33363/chandigarh-before-chandigarh